Punjabi Typing Paragraph
▲
ਸਚਾਈ ਤੇ ਇਮਾਨਦਾਰੀ ਇਕ ਐਸਾ ਗੁਣ ਹੈ, ਜੋ ਅਣਮੋਲ ਰਤਨ ਜਾਂ ਹੀਰੇ, ਜਵਾਹਰਾਤ ਦੇ ਤੁਲ ਕਿਹਾ ਜਾ ਸਕਦਾ ਹੈ। ਜਿਸ ਵਿਅਕਤੀ ਪਾਸ ਇਹ ਗੁਣ ਹੋਵੇ, ਉਸ ਦਾ ਸਤਿਕਾਰ, ਉਸਦੇ ਸੰਪਰਕ ਵਿੱਚ ਆਉਣ
ਵਾਲੇ ਸਮੂਹ ਵਿਅਕਤੀਆਂ ਦੇ ਦਿਲਾਂ ਵਿੱਚ ਬਹੁਤ ਜ਼ਿਆਦਾ ਹੁੰਦਾ ਹੈ। ਅਧਿਆਪਕਾਂ ਤੇ ਪ੍ਰੋਫੈਸਰਾਂ ਦੀ ਸਚਾਈ ਤੇ ਇਮਾਨਦਾਰੀ ਦਾ ਅਰਥ ਇਹ ਹੈ ਕਿ ਉਹ ਆਪਣੇ ਵਿਦਿਆਰਥੀਆਂ ਨੂੰ ਪੂਰੀ ਲਗਨ, ਦਿਲਚਸਪੀ
ਅਤੇ ਦ੍ਰਿੜ੍ਹਤਾ ਨਾਲ ਪੜ੍ਹਾਉਣ ਵਿੱਚ ਕੋਈ ਕਸਰ ਨਾ ਰਹਿਣ ਦੇਣ। ਅਧਿਆਪਕਾਂ ਦੇ ਕੰਮ ਨੂੰ ਕੋਈ ਚੈੱਕ ਕਰੇ ਜਾਂ ਨਾ, ਪ੍ਰੰਤੂ ਉਹ ਆਪ ਹੀ ਆਪਣਾ ਫਰਜ਼ ਸਮਝ ਕੇ ਆਪਣੀ ਡਿਊਟੀ ਤਹਿਤ-ਦਿਲ ਨਾਲ ਨਿਭਾਉਂਦੇ
ਰਹਿਣ। ਮਾਸਟਰਾਂ ਅਤੇ ਪ੍ਰੋਫੈਸਰਾਂ ਦਾ ਆਪਣੇ ਵਿਦਿਆਰਥੀਆਂ ਪ੍ਰਤੀ ਇਹ ਵਤੀਰਾ ਅਪਨਾਉਣ ਦਾ ਅਰਥ ਹੈ ਕਿ ਉਹ ਕੌਮੀ ਵਿਕਾਸ ਦੇ ਮਹਾਨ ਕਾਰਜ ਵਿੱਚ ਆਪਣਾ ਕੀਮਤੀ ਯੋਗਦਾਨ ਪਾ ਰਹੇ ਹਨ। ਇਹ ਯਾਦ
ਰੱਖਣਾ ਉਚਿਤ ਹੈ ਕਿ ਹਰ ਵਿਅਕਤੀ ਦੇ ਹਰ ਕਰਮ ਤੇ ਪ੍ਰਮਾਤਮਾ ਦੀ ਨਜ਼ਰ ਹੈ। ਕੋਈ ਨਰ ਜਾਂ ਨਾਰੀ ਪ੍ਰਮਾਤਮਾ ਤੋਂ ਛੁਪਾ ਕੇ ਕੋਈ ਕੰਮ ਵੀ ਨਹੀਂ ਕਰ ਸਕਦਾ। ਏਸੇ ਤਰ੍ਹਾਂ ਭਾਵੇਂ ਕੋਈ ਸਰਕਾਰੀ
ਨੌਕਰੀ ਕਰ ਰਿਹਾ, ਜਾਂ ਕਿਸੇ ਪ੍ਰਾਈਵੇਟ ਅਦਾਰੇ ਵਿੱਚ ਸੇਵਾ ਨਿਭਾ ਰਿਹਾ ਹੈ, ਜਾਂ ਦੇਸ਼ ਦੀ ਪਾਰਲੀਮੈਂਟ ਵਿੱਚ ਐਮ.ਪੀ. ਹੈ, ਛੋਟੇ ਜਾਂ ਉੱਚ-ਨਿਆਏਨੇ ਵਿੱਚ ਫੈਸਲੇ ਕਰਨ ਵਾਲਾ ਜੱਜ ਹੈ ਜਾਂ
ਮੁਕੱਦਮਿਆਂ ਦੀ ਪੈਰਵਾਈ ਕਰ ਰਿਹਾ ਹੈ, ਸਭ ਨੂੰ ਇਮਾਨਦਾਰੀ ਤੇ ਸਚਾਈ ਦਾ ਪਲੜਾ ਕਦੇ ਨਹੀਂ ਛਡਣਾ ਚਾਹੀਦਾ। ਐਸੀ ਭਾਵਨਾ ਦੇਸ਼ ਦੇ ਹਰ ਨਰ ਅਤੇ ਨਾਰੀ ਪਾਸ ਜੇ ਹੋਵੇ, ਤਾਂ ਸਾਡਾ ਦੇਸ਼ ਉਨਤੀ ਦੀਆਂ
ਸਿਖਰਾਂ ਤੇ ਪੁਜ ਸਕਦਾ ਹੈ। ਪ੍ਰੰਤੂ, ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਦੇਸ਼ ਦੇ ਆਮ ਵਿਅਕਤੀਆਂ ਵਿੱਚ ਦੇਸ਼-ਸੇਵਾ, ਇਮਾਨਦਾਰੀ ਅਤੇ ਸਚਾਈ ਦੀ ਭਾਵਨਾ ਦਿਨੋ-ਦਿਨ ਘਟਦੀ ਨਜ਼ਰ ਆ ਰਹੀ
ਹੈ। 1947 ਦਾ ਸਾਲ ਭਾਰਤ ਦੇ ਇਤਿਹਾਸ ਵਿੱਚ ਇਕ ਮੀਲ-ਪੱਥਰ ਹੈ। ਇਸ ਸਾਲ ਦੀ ਮਹੱਤਤਾ ਇਹ ਹੈ ਕਿ ਸਾਡਾ ਦੇਸ਼ ਤਕਰੀਬਨ ਦੋ ਸਦੀਆਂ ਉਪਰੰਤ ਅੰਗਰੇਜ਼ਾਂ ਤੋਂ 1947 ਵਿੱਚ ਹੀ ਮੁਕਤ ਹੋ ਸਕਿਆ। ਦੇਸ਼
ਦੀ ਆਜ਼ਾਦੀ ਵਾਸਤੇ ਸਾਡੇ ਸੂਰਮਿਆਂ, ਯੋਧਿਆਂ ਅਤੇ ਹੋਰ ਮਹਾਨ ਸਿਆਸਤਦਾਨਾਂ ਅਤੇ ਲੀਡਰਾਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਦੇਣ ਉਪਰੰਤ ਆਪਣਾ ਦੇਸ਼ ਅੰਗ੍ਰੇਜ਼ਾਂ ਦੀ ਚੁੰਗਲ ਤੋਂ ਅਜ਼ਾਦ ਕਰਵਾਇਆ।

Note: Use Down arrow,Enter,page-down to move to Next Chunk, Use page up to Move to Previous Chunk ▼
Chunk Number: 1