MSN - Typing
Time left : XX : XX
Punjabi Typing Paragraph
ਸੋਨਾਲੀ ਬੇਂਦਰੇ ਨੇ ਸੋਸ਼ਲ ਮੀਡੀਆ ਤੇ ਖੁਦ ਨੂੰ ਕੈਂਸਰ ਗ੍ਰਸਤ ਹੋਣ ਦਾ ਐਲਾਨ ਕੀਤਾ। ਇਹ ਵੀ ਦੱਸਿਆ ਕਿ ਉਹ ਮੇਟਾਸਟੇਸਿਸ ਕੈਂਸਰ ਨਾਲ ਜੂਝ ਰਹੀ ਹੈ, ਜੋ ਚੌਥੇ ਪੜਾਅ ਤੇ ਪੁੱਜ ਚੁੱਕਾ ਹੈ। ਫਿਲਹਾਲ ਉਹ ਨਿਊਯਾਰਕ ਵਿੱਚ ਇਲਾਜ ਕਰਾ ਰਹੀ ਹੈ। ਕੀ ਹੈ ਮੇਟਾਸਵੇਸਿਸ ਕੈਂਸਰ? ਬਿਮਾਰੀ ਕਿਉਂ ਹੈ? ਇਸ ਦੀ ਵਜ੍ਹਾ ਹੈ ਇਸ ਦਾ ਤੇਜ਼ੀ ਨਾਲ ਫੈਲਣਾ। ਕੈਂਸਰ ਦੇ ਸੈੱਲ ਸਰੀਰ ਵਿੱਚ ਤੰਦਰੁਸਤ ਟਿਸ਼ੂ ਤੇ ਹਮਲੇ ਕਰਕੇ ਉਥੇ ਵੀ ਫ਼ੈਲ ਜਾਂਦੇ ਹਨ। ਕੈਂਸਰ ਕੋਲ ਸਥਿਤ ਲਿੰਫ਼ ਨੋਡਸ, ਟਿਸ਼ੂ ਅਤੇ ਆਰਗਨ ਵਿੱਚ ਫੈਲ ਜਾਂਦੇ ਹਨ। ਕੈਂਸਰ (ਸਰੀਰ ਵਿੱਚ ਪਹਿਲੇ ਸਥਾਨ) ਜਿੱਥੇ ਬਿਮਾਰੀ ਦੀ ਸ਼ੁਰੂਆਤ ਹੋਈ ਤੋਂ ਦੂਰ ਸਥਿਤ ਅੰਗਾਂ ਤੱਕ ਫੈਲ ਜਾਂਦਾ ਹੈ ਉਸ ਨੂੰ ਮੇਟਾਸਟੇਸਸ ਕੈਂਸਰ ਕਹਿੰਦੇ ਹਨ। ਕੈਂਸਰ ਦੇ ਇਸ ਤਰ੍ਹਾਂ ਦੇ ਰੂਪ ਨੂੰ ਚੌਥੀ ਸਟੇਜ ਦਾ ਮੰਨਿਆ ਜਾਂਦਾ ਹੈ। ਜਿਸ ਪ੍ਰਕਿਰਿਆ ਤਹਿਤ ਕੈਂਸਰ ਸਰੀਰ ਵਿੱਚ ਫੈਲਦਾ ਹੈ, ਉਸ ਨੂੰ ਮੇਟਾਸਟੇਸਿਸ ਕਹਿੰਦੇ ਹਨ। ਮੇਟਾਸਟੇਸਿਸ ਕੈਂਸਰ ਦਾ ਹੀ ਰੂਪ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਇਹ ਜ਼ਿਆਦਾ ਭਿਆਨਕ ਹੋ ਕੇ ਦੂਰ ਦੇ ਅੰਗਾਂ ਨੂੰ ਵੀ ਲਪੇਟ ਵਿੱਚ ਲੈ ਲੈਂਦਾ ਹੈ। ਉਦਾਹਰਣ ਵਜੋਂ ਕਿਸੇ ਨੂੰ ਛਾਤੀ ਦਾ ਕੈਂਸਰ ਹੋਵੇ, ਪਰ ਜੇ ਬਿਮਾਰੀ ਫੇੜਿਆਂ ਤੱਕ ਪਹੁੰਚ ਜਾਵੇ ਤਾਂ ਇਹ ਮੇਟਾਸਟੇਸਿਸ ਕੈਂਸਰ ਹੈ। ਇਸ ਨੂੰ ਛਾਤੀ ਦੇ ਕੈਂਸਰ ਦੀ ਚੌਥੀ ਸਟੇਜ ਭਾਵ ਬੇਹੱਦ ਅੱਗੇ ਦਾ ਪੜਾਅ ਮੰਨਿਆ ਜਾਵੇਗਾ, ਨਾ ਕਿ ਫੇਫੜਿਆਂ ਦਾ ਕੈਂਸਰ। ਕਈ ਵਾਰ ਡਾਕਟਰਾਂ ਲਈ ਬਿਮਾਰੀ ਦਾ ਸ਼ੁਰੂਆਤੀ ਸਫ਼ਰ ਪਤਾ ਲਾਉਣਾ ਨਾਮੁਮਕਿਨ ਹੁੰਦਾ ਹੈ। ਇਸ ਨੂੰ ਕੈਂਸਰ ਆਫ਼ ਅਨਨੋਨ ਪ੍ਰਾਇਮਰੀ ਓਰਿਜਨ ਅਤੇ ਸੀ.ਯੂ.ਪੀ, ‘ਬਿਮਾਰੀ ਸ਼ੁਰੂ ਕਿੱਥੋਂ ਹੋਈ’, ਕਿਹਾ ਜਾਂਦਾ ਹੈ। ਕੈਂਸਰ ਫ਼ੈਲਣ ਦਾ ਪੜਾਅ: ਕੈਂਸਰ ਨੇੜੇ ਮੌਜੂਦ ਟਿਸ਼ੂ ਵਿੱਚ ਫ਼ੈਲਦਾ ਹੈ। ਇਹ ਨੇੜੇ ਸਥਿਤ ਲਿੰਫ ਨੋਡਸ ਜਾਂ ਖ਼ੂਨ ਦੀਆਂ ਧਮਨੀਆਂ ਦੀਆਂ ਕੰਧਾਂ ਦੇ ਮਾਧਿਅਮ ਰਾਹੀਂ ਅੱਗੇ ਵਧਦਾ ਹੈ। ਕੈਂਸਰ ਲਿੰਫੈਟਿਕ ਸਿਸਟਮ ਅਤੇ ਖ਼ੂਨ ਧਮਨੀਆਂ ਦੇ ਅੰਦਰ ਦੇ ਸਰੀਰ ਦੇ ਦੂਜੇ ਹਿੱਸਿਆਂ ਵਿੱਚ ਪਹੁੰਚਦਾ ਹੈ। ਦੂਰ ਸਥਿਤ ਛੋਟੀਆਂ ਖ਼ੂਨ ਧਮਨੀਆਂ ਵਿੱਚ ਰੁਕ ਕੇ, ਖ਼ੂਨ ਧਮਨੀਆਂ ਦੀਆਂ ਦੀਵਾਰਾਂ ਤੇ ਹਮਲਾ ਕਰਕੇ ਨੇੜਲੇ ਟਿਸ਼ੂ ਵਿੱਚ ਚਲਾ ਜਾਂਦਾ ਹੈ। ਇਸ ਤੋਂ ਬਾਅਦ ਛੋਟੇ ਟਿਊਮਰ ਬਣਨ ਲੱਗਦੇ ਹਨ। ਇਸ ਤੋਂ ਬਾਅਦ ਨਵੀਆਂ ਖੂਨ ਧਮਨੀਆਂ ਬਣਦੀਆਂ ਹਨ, ਜੋ ਇਸ ਹਿੱਸੇ ਵਿੱਚ ਖ਼ੂਨ ਪੁਚਾਉਂਦੀਆਂ ਹਨ ਅਤੇ ਟਿਊਮਰ ਵਧਣ ਲੱਗਦਾ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat