MSN - Typing
Time left : XX : XX
Punjabi Typing Paragraph
ਅਚਾਨਕ ਮੈਨੂੰ ਭਿੰਡਰਾਂਵਾਲੇ ਦੀਆਂ ਉਹ ਗੱਲਾਂ ਯਾਦ ਆਈਆਂ ਜਿਨ੍ਹਾਂ ਵਿਚ ਉਹ ਕਥਾ ਕਰਦੇ ਕਿਹਾ ਕਰਦੇ ਸੀ ਕਿ ਰੱਬ ਉਹ ਚੀਜ਼ ਕਰਨ ਵਿਚ ਸਮਰੱਥ ਹੈ ਜਿਸ ਤਕ ਆਪਣੀ ਸੋਚ ਪਹੁੰਚ ਨਹੀਂ ਸਕਦੀ। ਸੋ ਮੈਂ ਬਿਨਾਂ ਬਹੁਤਾ ਸੋਚੇ ਭਿੰਡਰਾਂਵਾਲੇ ਨੂੰ ਯਾਦ ਕਰ ਕੇ ਬਰੇਕਾਂ ਡਰਾਈਵਰ ਦੇ ਪੁੱਛੇ ਬਗ਼ੈਰ ਲਾ ਦਿੱਤੀਆਂ। ਡਰਾਈਵਰ ਚੀਕਾਂ ਮਾਰਨ ਲੱਗਾ, ਰੇਲ ਦੇ ਚੱਕਿਆਂ ਵਿਚੋਂ ਚੰਗਿਆੜੇ ਨਿਕਲਣ ਲੱਗੇ ਪਰ ਰੱਬ ਦੀ ਕਿਰਪਾ ਨਾਲ ਬਿਨਾਂ ਨੁਕਸਾਨ ਪੁਲ ਤੋਂ ਪਹਿਲਾ ਰੇਲ ਰੁਕ ਗਈ। ਮੈਂ ਪੂਰੇ 6 ਮਹੀਨੇ ਬਾਅਦ ਅਸਤੀਫ਼ਾ ਦੇ ਕੇ ਭਿੰਡਰਾਂਵਾਲੇ ਕੋਲ ਗਿਆ। ਇਸੇ ਤਰ੍ਹਾਂ ਜਸਮੇਲ ਸਿੰਘ ਜੋ ਪਹਿਲਾਂ ਇੱਕ ਕੱਟੜ ਕਾਮਰੇਡ ਸੀ, ਉਸ ਮੁਤਾਬਕ ਉਸ ਨੇ ਇਕ ਸਟੇਜ ਤੋਂ ਨਿਕਲ ਰਹੇ ਭਿੰਡਰਾਂਵਾਲੇ ਨੂੰ ਕਿਹਾ ਕਿ ਉਹ ਇਕ ਵਿਹਲੜ ਸਾਧ ਫਿਰਦਾ ਹੈ ਅਤੇ ਨਾਲ ਵਿਹਲੜ 100 ਬੰਦਾ ਹੋਰ ਲਈ ਫਿਰਦਾ ਹੈ। ਇਹ ਦੇਸ਼ ਕਿਥੇ ਤਰੱਕੀ ਕਰ ਲਵੇਗਾ ਜਿਥੇ ਹਜ਼ਾਰਾਂ ਇਹੋ ਜਿਹੇ ਸਾਧ ਫਿਰਦੇ ਹੋਣ ਅਤੇ ਲੱਖਾਂ ਹੀ ਵਿਹਲੜ ਉਹਨਾਂ ਦੇ ਮਗਰ ਫਿਰਦੇ ਹੋਣ। ਤਾਂ ਨਾਲ ਦੇ ਸਿਘ ਫੜ ਕੇ ਕੁੱਟਣ ਹੀ ਲੱਗੇ ਸਨ ਕਿ ਏਨੇ ਚਿਰ ਨੂੰ ਭਿੰਡਰਾਂਵਾਲੇ ਦੇ ਇਸ਼ਾਰੇ ’ਤੇ ਹਟ ਗਏ ਅਤੇ ਨਾਲ ਹੀ ਕਿਹਾ ਕਿ ਤੂੰ ਸਾਨੂੰ ਵਿਹਲੜ ਕਿਹਾ, ਸਾਨੂੰ ਕੋਈ ਗੁੱਸਾ ਨਹੀਂ, ਪਰ ਆਹ ਜਿਹੜੇ ਮੇਰੇ ਨਾਲ ਜੋ ਸਿੰਘ ਹਨ, ਆਪਣਾ ਘਰ-ਬਾਰ ਛੱਡ ਕੇ ਮੇਰੇ ਨਾਲ ਫਿਰਦੇ ਹਨ, ਇਨਹਾਂ ਨੂੰ ਕੋਈ ਮਾੜਾ ਆਖੇ ਤਾਂ ਮੈਨੂੰ ਦੁੱਖ ਲੱਗਦਾ ਹੈ। ਜਾ ਤੂੰ ਵੀ ਕੋਈ ਕੰਮ ਕਾਰ ਜੋਗਾ ਨਹੀਂ ਰਹੇਂਗਾ। ਮੈਂ ਅੰਦਰੋ-ਅੰਦਰ ਹੱਸਿਆ, ਪਰ ਪੰਜਵੇਂ ਕੁ ਦਿਨ ਮੇਰੇ ਜੋੜਾਂ ਵਿਚ ਦਰਦ ਸ਼ੁਰੂ ਹੋ ਗਿਆ। ਮੈਂ ਮੰਜੇ ਵੱਲ ਵਧਣਾ ਸ਼ੁਰੂ ਹੋਇਆ, ਡਾਕਟਰਾਂ ਕੋਲ ਦਵਾਈ ਸ਼ੁਰੂ ਹੋ ਗਈ। ਉਪਰੰਤ 3 ਕੁ ਮਹੀਨਿਆਂ ਤਕ ਜ਼ੁਬਾਨ ਵੀ ਰੁਕਣ ਲੱਗ ਪਈ। ਅਖ਼ੀਰ ਜਦੋਂ ਘਰਦਿਆਂ ਨਾਲ ਗੱਲ ਸਾਂਝੀ ਹੋਈ ਤਾਂ ਉਹਨਾਂ ਨੂੰ ਦੱਸਿਆ। ਅਖ਼ੀਰ ਭਿੰਡਰਾਂਵਾਲੇ ਦੇ ਕਹੇ ਸ਼ਬਦ ਕੰਨਾਂ ਵਿਚ ਵੱਜੇ ਅਤੇ ਮੈਂ ਰਿਸ਼ਤੇਦਾਰਾਂ ਕੋਲ ਵੀ ਗੱਲ ਕੀਤੀ। ਮੇਰਾ ਸਹੁਰਾ ਸਾਹਿਬ ਥੋੜ੍ਹਾ-ਬਹੁਤ ਧਾਰਮਿਕ ਬਿਰਤੀ ਦੇ ਸਨ, ਮੈਨੂੰ ਮੋਢਿਆਂ ’ਤੇ ਬਿਠਾ ਕੇ ਅਕਾਲ ਤਖ਼ਤ ਲੈ ਗਏ, ਮੇਰੇ ਘਰਦਿਆਂ ਨੇ ਤਰਲੇ ਕੀਤੇ ਤਾਂ ਭਿੰਡਰਾਂਵਾਲਿਆਂ ਨੇ ਕਿਹਾ ਜੇਕਰ ਇਹ ਸਾਰੇ ਸਿੰਘ ਅਰਦਾਸ ਕਰ ਦੇਣ ਤਾਂ ਇਹ ਠੀਕ ਹੋ ਜਾਏਗਾ। ਸਾਰੇ ਸਿੰਘ ਜੋ ਉਸ ਵਕਤ ਸਨ, ਛੇਤੀ ਮੰਨ ਗਏ। ਅਰਦਾਸ ਹੋਈ ਅਤੇ ਉਸ ਤੋਂ ਬਾਅਦ ਘਰ ਵਾਪਸੀ ਹੋਈ। ਪੂਰੇ ਦੋ ਮਹੀਨਿਆਂ ਵਿਚ ਮੈਂ ਨੌਂ-ਬਰ-ਨੌਂ ਹੋ ਗਿਆ ਅਤੇ ਪੱਕਾ ਮਨ ਬਣਾ ਕੇ ਭਿੰਡਰਾਂਵਾਲੇ ਕੋਲ ਗਿਆ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat