MSN - Typing
Time left : XX : XX
Punjabi Typing Paragraph
ਜਿਲਦ ਉੱਤੇ ਸੁਨਿਹਰੀ ਅੱਖਰਾਂ ਵਿੱਚ ‘ਬੀਬੀ ਜੈਨਾ’ ਲਿੱਖ ਦੇਣਾ। ਪੈਸਿਆ ਦਾ ਕੋਈ ਖਿਆਲ ਨਾ ਕਰਨਾ, ਜੋ ਕਹੋਗੇ ਦਿਆਂਗਾ।” ਜਿਉਂ ਜਿਉਂ ਦਫ਼ਤਰੀ ਇਸ ਪੇਚ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਸੀ, ਤਿਉਂ ਤਿਉਂ ਉਹ ਹੋਰ ਉਲਝਣ ਵਿਚ ਪੈਂਦਾ ਜਾਂਦਾ ਸੀ। ਇਸ ਅਨੋਖੀ ਗਲ ਕਥ ਨੇ ਉਸ ਦੇ ਹਰ ਸਾਥੀਆਂ ਤੋਂ ਵੀ ਆਰਾ ਮਿਸਤਰ ਛੁਡਾ ਦਿੱਤੇ। ਕਰਮ ਸਿੰਘ ਨੇ ਜਦ ਵੇਖਿਆ ਕਿ ਸਾਰੇ ਜਾਣੇ ਹੀ ਇਹ ਹਾਲ ਸੁਣਨ ਦੇ ਚਾਹਵਾਨ ਹਨ ਤੇ ਉਸ ਨੇ ਉਹਨਾਂ ਨੂੰ ਇਸ ਤਰ੍ਹਾਂ ਦੱਸਣਾ ਸ਼ੁਰੂ ਕਰ ਦਿੱਤਾ- “ਅੱਜ ਤੋਂ ਪੰਜ ਵਰ੍ਹੇ ਪਹਿਲਾਂ ਦਾ ਜਿਕਰ ਹੈ। ਜਦ ਇਸ ਸ਼ਹਿਰ ਵਿੱਚ ਹਿੰਦੂਆਂ ਮੁਸਲਮਾਨਾਂ ਦਾ ਬੜਾ ਭਾਰੀ ਫ਼ਸਾਦ ਹੋਇਆ ਸੀ, ਉਹਨੀ ਦਿਨੀ ਮੈਂ ਬਜਾਜੀ ਦੀ ਹੱਟੀ ਕਰਦੀ ਸਾਂ। ਘਰ ਵਿੱਚ ਅਸੀਂ ਦੋਵੇਂ ਜੀ ਸਾਂ-ਮੈਂ ਤੇ ਮੇਰੀ ਘਰ ਵਾਲੀ। ਦੁਪਹਿਰ ਵੇਲੇ ਸਾਰੇ ਸ਼ਹਿਰ ਵਿੱਚ ਰੌਲਾ ਪੈ ਗਿਆ। ਮੇਰੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਫ਼ਸਾਦ ਦਾ ਮੁਢ ਉਸੇ ਮੁਹੱਲੇ ਤੋਂ ਬੱਝਾ ਜਿਸ ਵਿੱਚ ਮੇਰਾ ਗਰ ਸੀ, ਤੇ ਇਹ ਮਹੱਲਾ ਲਗ ਪਗ ਮੁਸਲਮਾਣਾਂ ਦਾ ਹੀ ਸੀ। ਹੱਟੀ ਬੰਦ ਕਰਕੇ ਮੈਂ ਵਾਹੋ ਦਾਹੀ ਘਰ ਵਿੱਚ ਭੱਜਾ। ਰਾਹ ਵਿੱਚ ਟੋਲਿਆਂ ਦੇ ਟੋਲੇ, ਡਾਗਾਂ ਫੜੀ ਦਗੜ ਦਗੜ ਕਰਦੇ ਫਿਰਦੇ ਸਨ। ਮੈਂ ਘਰ ਪੁੱਜਾ ਪਰ ਦਰਵਾਜੇ ਨੂੰ ਜੰਦਰਾਂ ਲੱਗਾ ਵੇਖਕੇ ਮੇਰੀ ਤਸੱਲੀ ਹੋ ਗਈ ਕਿ ਸਤਵੰਤ ਕੌਰ ਆਪਣੀ ਮਾਸੀ ਦੇ ਘਰ ਚਲੀ ਗਈ ਹੈ। ਉਸ ਦੀ ਮਾਸੀ ਦਾ ਘਰ ਖਤਰੰਮੇ ਪਾਸੇ ਸੀ। ਉਸ ਦੀ ਦੂਰ ਅੰਦੇਸ਼ੀ ਨੂੰ ਦਿਲ ਵਿਚ ਸਲਾਹੁੰਦਾ ਹੋਇਆ ਮੈਂ ਆਪਣੀ ਮਸੇਸ ਦੇ ਘਰ ਵੱਲ ਟੁਰ ਪਿਆ। ਮੇਰਾ ਉਤਲਾ ਸਾਹ ਉੱਤੇ ਅਤੇ ਹੇਠਲਾ ਹੇਠਾ ਰਹਿ ਗਿਆ। ਜਦੋਂ ਮੈਨੂੰ ਪਤਾ ਲੱਗਾ ਕਿ ਸਤਵੰਤ ਕੌਰ ਇੱਥੇ ਨਹੀਂ ਆਈ। ਮੱਥੇ ਤੇ ਹੱਥ ਮਾਰ ਕੇ ਮੈਂ ਉੱਤੇ ਹੀ ਬੈਠ ਗਿਆ। ਸਾਡੀ ਸਾਰੇ ਦਿਨ ਦੀ ਸਿਰ ਤੋੜ ਢੂੰਡ ਭਾਲ ਦਾ ਕੁਝ ਵੀ ਸਿੱਟਾ ਨਾ ਨਿਕਲਿਆ। ਇਧਰ ਫਸਾਦ ਪਲ ਪਲ ਜੋਰਾਂ ਤੇ ਹੁੰਦਾ ਜਾਂਦਾ ਸੀ। ਕਈ ਮੁਹੱਲੇ ਫੂਕੇ ਗਏ। ਕਈ ਦੁਕਾਨਾਂ ਲੁੱਟੀਆਂ ਗਈਆਂ ਤੇ ਕਈਆਂ ਬੇਦੋਸ਼ਿਆਂ ਦੇ ਲਹੂ ਵਹਾਏ ਗਏ। ਹਫ਼ ਹੁਟ ਕੇ ਮੈਂ ਘਰ ਜਾ ਡਿੱਗਾ। ਚੰਗਾ ਹਨੇਰਾ ਪੈ ਗਿਆ ਸੀ। ਸਾਰੀ ਗਲੀ ਵਿੱਚ ਸੁੰਨਸਾਨ ਸੀ। ਕਿਸੇ ਕਿਸੇ ਵੇਲੇ ਪੈਦਲ ਤੇ ਸਵਾਰ ਸਿਪਾਹੀਆਂ ਦੇ ਫਿਰਨ ਦੀ ਆਵਾਜ਼ ਆਉਂਦੀ ਸੀ। ਇਸ ਵੇਲੇ ਸੇਵਾ ਸੰਮਤੀ ਦਾ ਇਕ ਵਲੰਟੀਅਰ ਮੇਰੇ ਘਰ ਆਇਆ। ਉਸ ਨੇ ਮੈਨੂੰ ਦੱਸਿਆ ਕਿ ਮੇਰੀ ਵਹੁਟੀ ਸਰਕਾਰੀ ਹਸਪਤਾਲ ਵਿੱਚ ਮੈਨੂੰ ਉਡੀਕ ਰਹੀ ਹੈ। ਮੈਨੂੰ ਸੁਣ ਕੇ ਖੁਸ਼ੀ ਹੋਈ, ਪਰ ਡਰ ਤੇ ਸਹਿਮ ਦੀ ਭਰੀ ਹੋਈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat