MSN - Typing
Time left : XX : XX
Punjabi Typing Paragraph
ਅੱਜ-ਕੱਲ੍ਹ ਦੇ ਲੋਕ ਕੁੜੀਆਂ ਨੂੰ ਮਾਰਨ ਤੋਂ ਪਹਿਲਾਂ ਇਹ ਕਿਉਂ ਨਹੀਂ ਸੋਚਦੇ ਕਿ ਇਸ ਵਿੱਚ ਉਸ ਦਾ ਕੀ ਕਸੂਰ ਹੈ। ਜੋ ਇਨਸਾਨ ਨਿਸਵਾਰਥ ਬਣ ਜਾਂਦਾ ਹੈ ਉਸਨੂੰ ਅੱਗੇ ਕੁਝ ਨਜ਼ਰ ਨਹੀਂ ਆਉਂਦਾ ਉਹ ਲੜਕੇ-ਲੜਕੀ ਵਿੱਚ ਫਰਕ ਕਿਉਂ ਸਮਝਦਾ ਹੈ, ਪਰ ਉਹ ਪਹਿਲਾਂ ਹੀ ਟੈੱਸਟ ਕਰਵਾਕੇ ਦੇਖ ਲੈਂਦੇ ਹਨ ਕਿ ਮਾਂ ਦੀ ਕੁੱਖ ਵਿੱਚ ਜਨਮ ਲੈਣ ਵਾਲਾ ਬੱਚਾ ਲੜਕੀ ਹੈ ਜਾਂ ਲੜਕਾ ਹੈ। ਅਗਰ ਲੜਕੀ ਹੈ ਤਾਂ ਉਹ ਕਹਿੰਦੇ ਹਨ ਕਿ ਸਾਨੂੰ ਲੜਕਾ ਚਾਹੀਦਾ ਹੈ ਲੜਕੀ ਨਹੀਂ ਅਤੇ ਉੇਸੇ ਵਖਤ ਉਹ ਉਸ ਬੱਚੇ ਦੀ ਮਾਂ ਦੀ ਕੁੱਖ ਵਿੱਚ ਭਰੂਣ ਹੱਤਿਆ ਕਰਵਾ ਦਿੰਦੇ ਹਨ ਉਹਨਾਂ ਨੂੰ ਇਹ ਅਧਿਕਾਰ ਕਿਸ ਨੇ ਦਿੱਤਾ ਕਿ ਕਿਸੇ ਬੱਚੇ ਦੀ ਹੱਤਿਆ ਕਰਣ। ਮੇਰੀ ਵਿਚਾਰਧਾਰਾ ਨਾਲ ਉਹਨਾ ਨੂੰ ਫਾਂਸੀ ਦੀ ਸਜ਼ਾ ਵੀ ਘੱਟ ਹੋਵੇਗੀ ਇਹੋ ਜਿਹੇ ਗੁਨਾਹ ਦੀ ਸਜ਼ਾ ਤਾਂ ਬਹੁਤ ਵੱਡੀ ਹੋਣੀ ਚਾਹੀਦੀ ਸੀ। ਜਿਸ ਨੇ ਅਜੇ ਤੱਕ ਇਸ ਦੁਨੀਆਂ ਤੇ ਜਨਮ ਨਹੀਂ ਲਿੱਤਾ ਹੁੰਦਾ ਉਸ ਵਿੱਚ ਉਸ ਨੰਨੀ ਜਾਨ ਦਾ ਕਿ ਕਸੂਰ ਹੈ। ਕਦੇ-ਕਦੇ ਮੈਂ ਇਹ ਸੋਚਦਾ ਹਾਂ ਕਿ ਲੋਕ ਅੱਜ ਦੇ ਯੁਗ ਵਿੱਚ ਵੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਇਸ ਭਰੂਣ ਹੱਤਿਆ ਨੂੰ ਨਹੀਂ ਰੋਕ ਪਾ ਰਹੇ ਅਤੇ ਇਸ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧਦੀ ਹੀ ਜਾ ਰਹੀ ਹੈ ਇਸ ਤੋਂ ਇਲਾਵਾ ਲੋਕ ਲੜਕੀ ਅਤੇ ਲੜਕੇ ਵਿੱਚ ਫਰਕ ਕਿਉਂ ਰੱਖਦੇ ਹਨ, ਜਦ ਕਿ ਲੜਕੀਆਂ ਮਾਂ-ਬਾਪ ਦਾ ਨਾਮ ਰੋਸ਼ਨ ਕਰਦੀਆਂ ਹਨ ਅਤੇ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀਆਂ ਹੁੰਦੀਆਂ ਹਨ, ਮੈ ਇਹ ਵੇਖਿਆ ਹੈ ਕਿ ਲੜਕੀਆਂ ਅੱਜ-ਕੱਲ੍ਹ ਲੜਕਿਆਂ ਦੇ ਮੁਕਾਬਲੇ ਵਿੱਚ ਬਹੁਤ ਅੱਗੇ ਹਨ। ਜ਼ੋ ਲੜਕੀਆ ਹੈਡੀਕੈਪਟ ਹਨ ਉਹ ਵੀ ਆਪਣੀ ਮਿਹਨਤ ਦੇ ਨਾਲ ਪੜ੍ਹ ਲਿਖ ਕੇ ਜੱਜ ਲੱਗੀਆਂ ਹਨ ਅਤੇ ਆਪਣੇ ਪਿੰਡ ਦਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਦੀਆਂ ਹਨ। ਮਾਂ ਦੀ ਕੁੱਖ ਵਿੱਚ ਜ਼ੋ ਲੜਕੀਆਂ ਨੂੰ ਮਾਰ ਦਿੰਦੇ ਉਹ ਪਾਪ ਦੇ ਭਾਗੀਦਾਰ ਹੁੰਦੇ ਹਨ ਅਤੇ ਰੱਬ ਉਹਨਾਂ ਨੂੰ ਕਦੇ ਵੀ ਮੁਆਫ਼ ਨਹੀਂ ਕਰਦਾ ਮੇਰੇ ਪਿਆਰੇ ਮਿੱਤਰ (ਅਰੂਣ) ਪ੍ਰਵੀਨ ਦੀ ਸੋਚ ਅਲੱਗ ਹੈ ਅਤੇ ਮੇਰੀ ਵਿਚਾਰਧਾਰਾ ਹੈ ਕਿ ਕੁੜੀਆਂ ਤਾਂ ਲੱਛਮੀ ਦਾ ਰੂਪ ਨੇ ਜਿਸ ਦੇ ਘਰ ਵਿੱਚ ਕੁੜੀ ਨਹੀਂ ਉਹ ਘਰ ਕਦੇ ਸੁਖੀ ਨਹੀਂ ਉਹਨਾਂ ਲੋਕਾਂ ਤੋਂ ਪੁੱਛੋ ਜਿੰਨਾਂ ਦੇ ਘਰ ਕੋਈ ਔਲਾਦ ਨਹੀਂ ਉਹ ਔਲਾਦ ਪਾਉਣ ਲਈ ਦਰ-ਦਰ ਮੰਦਿਰਾਂ ਮਸਜੀਦਾਂ ਗੁਰੂਦਵਾਰੀਆਂ ਵਿੱਚ ਬੇਨਤੀਆਂ ਕਰਦੇ ਹਨ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਬਾਬਾ ਬੱਸ ਇੱਕ ਬੱਚਾ ਦੇਦੇ ਸਾਨੂੰ ਕੋਈ ਫ਼ਰਕ ਨਹੀਂ ਚਾਹੇ ਕੁੜੀ ਜਾਂ ਫਿਰ ਮੁੰਡਾ ਅਸੀ ਕਦੇ ਫ਼ਰਕ ਨਹੀਂ ਸਮਝਿਆ ਕੁੜੀਆਂ ਤਾਂ ਨਸੀਬਾਂ ਵਾਲਿਆਂ ਨੂੰ ਮਿਲਦੀਆਂ ਨੇ ਪਾਲ ਪੋਸ ਕੇ ਵੱਡਾ ਕਰਕੇ ਉਹਨਾਂ ਦੇ ਮਾਪਿਆਂ ਨੂੰ ਕੰਨਿਆਂ ਦਾਨ ਕਰਨ ਦਾ ਅਵਸਰ ਤਾਂ ਨਸੀਬਾਂ ਵਾਲੀਆਂ ਨੂੰ ਮਿਲਦਾ ਹੈ ਫਿਰ ਕਿਵੇ ਕਿਸੇ ਕੁੜੀ ਦੀ ਭਰੂਣ ਹੱਤਿਆ ਕਰ ਸਕਦੇ ਹਾਂ ਮੈ ਸਾਰੇ ਦੇਸ਼ ਵਾਸੀਆਂ ਨੂੰ ਇਸ ਕਵਿਤਾ ਰਾਹੀਂ ਇੱਕੋ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਲੋਕ ਕਦੇ ਵੀ ਇਹ ਪਾਪ ਨਾ ਕਰਨ ਭਰੂਣ ਹੱਤਿਆ ਮਹਾਂ ਪਾਪ ਤਾਂ ਹੈ ਹੀ ਇਹ ਪਾਪ ਕਰਨ ਵਾਲਾ ਸੁਖੀ ਨਹੀਂ ਵਸਦਾ। ਕੁੜੀਆਂ ਵਿੱਚ ਬੇਟੀ ਦਾ ਰੂਪ, ਪਤਨੀ ਦਾ ਰੂਪ, ਤੇ ਮਾਂ ਦਾ ਰੂਪ ਦਿਖਦਾ ਹੈ। ਮੇਰੀ ਇਹ ਕਵਿਤਾ ਲਿਖਣ ਦਾ ਅਰਥ ਹੈ ਕਿ ਇਹ ਭਰੂਣ ਹੱਤਿਆ ਤੇ ਲਿਖੀ ਕਵਿਤਾ ਪੰਜਾਬ ਸਰਕਾਰ ਵੱਲੋਂ ਸਾਰੇ ਅਖ਼ਬਾਰਾਂ ਵਿੱਚ ਅਤੇ ਸਾਰੀਆਂ ਮੈਗ਼ਜੀਨਾਂ ਵਿੱਚ ਛਾਪਣ ਦੀ ਮੰਨਜੂਰੀ ਦਿੱਤੀ ਜਾਵੇ ਤਾਂ ਜ਼ੋ ਭਰੂਣ ਹੱਤਿਆ ਨੂੰ ਰੋਕਿਆ ਜਾ ਸਕੇ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat