MSN - Typing
Time left : XX : XX
Punjabi Typing Paragraph
ਦੋਹਾਂ ਦੇ ਹੀ ਸੰਗੀ ਸਾਥੀਆਂ ਦੀ ਮੌਜੂਦਗੀ ਵਿਚ ਹੋਈ ਇਹ ਵਿਚਾਰ ਚਰਚਾ, ਬੇਸ਼ੱਕ ਸ਼ਾਂਤ ਮਾਹੌਲ ਵਿਚ ਹੀ ਹੋਈ ਸੀ, ਪਰ ਸੰਤ ਹਰੀ ਸਿੰਘ ਦੀਆਂ ਦਲੀਲਾਂ ਮੋਹਰੇ ਲਾ-ਜਵਾਬ ਹੋਣ ਦੇ ਬਾਵਜੂਦ ਵੀ ਸੰਤ ਜਵਾਹਰ ਦਾਸ ਹੁਣੀਂ ਉਸ ਕਹਾਵਤ ਵਾਲੀ ਗੱਲ ਕਰ ਦਿੱਤੀ। ਅਖੇ-‘ਇਹ ਗੱਲ ਤਾਂ ਮੰਨੀ, ਪਰ ਤੂੰ ਛੱਲੀ ਕਾਹਤੋਂ ਭੰਨੀ!’ ਕਹਿਣ ਦਾ ਮਤਲਬ ਕਿ ਉਹ ‘ਓਅੰਕਾਰ’ ਕਹਿਣ ਲਈ ਸਹਿਮਤ ਨਹੀਂ ਸੀ ਹੋਏ। ਜਿੰਨੀ ਕੁ ਵਾਰ ਮੈਂ ਇਸ ਭਗਵਾਂ ਧਾਰੀ ਸੰਤ ਜੀ ਨੂੰ ਕਥਾ ਕਰਦਿਆਂ ਸੁਣਿਆ ਹੋਇਐ, ਮੈਨੂੰ ਯਾਦ ਹੈ ਕਿ ਭੀਲਣੀ ਦੇ ਬੇਰਾਂ ਵਾਲੀ ‘ਸਾਖੀ’ ਜ਼ਰੂਰ ਸੁਣਾਇਆ ਕਰਦੇ ਸਨ। ਸਿੱਖਾਂ ਦੇ ਘਰਾਂ ਵਿਚ ਪਾਠ ਦੇ ਭੋਗ ਉਪਰੰਤ ਆਏ ਹੁਕਮਨਾਮੇ ਦੀ ਕਥਾ-ਵਿਆਖਿਆ ਕਰਨ ਵੇਲੇ ਉਹ ਗੁਰ-ਇਤਿਹਾਸ ਦਾ ਥੋੜ੍ਹਾ ਜਿਹਾ ਜ਼ਿਕਰ ਕਰਨ ਤੋਂ ਬਾਅਦ, ਘੁੰਮ ਘੁਮਾ ਕੇ ਦੁਆਪਰ-ਤ੍ਰੇਤੇ ਦੇ ਮਿਥਿਹਾਸਿਕ ਪ੍ਰਸੰਗਾਂ ਵਿਚ ਜਾ ਵੜਦੇ! ਵਿੱਚੇ ਹੀ ਗੀਤਾ ਵਿਚਲੇ ਸੰਸਕ੍ਰਿਤ ਦੇ ਸਲੋਕ ਬੋਲਦਿਆਂ ਉਨ੍ਹਾਂ ਬੜੇ ਮਧੁਰ-ਕੰਠ ਨਾਲ ‘ਹੇ ਅਰਜਨ’ - ‘ਹੇ ਕੁੰਤੀ’ ਵਰਗੇ ਵਰਗੇ ਸੰਬੋਧਨੀ ਵਾਕ ਉਚਾਰਦੇ ਰਹਿਣਾ। ਗੁਰੂ ਮਹਾਰਾਜ ਦੀ ਤਾਬਿਆ ਬਹਿ ਕੇ ਇਹੋ ਜਿਹੀ ‘ਸਨਾਤਨੀ ਕਥਾ’ ਸ੍ਰਵਣ ਕਰਾਉਣ ਬਾਅਦ ਉਨ੍ਹਾਂ ਬ੍ਰਿੰਦਵਨੀ ਰਹਾ ਦੇ ਨਾਲ ‘ਰਾਮ ਨਾਮ ਕੀ ਜੈ!’ ਅਤੇ ‘ਹਰੀਓਮ’ ਆਖਦਿਆਂ ਸਮਾਪਤੀ ਕਰ ਦੇਣੀ। ਕਿਸੇ ਗੁਰਪੁਰਬ ਮੌਕੇ ਸਾਡੇ ਪਿੰਡ ਹੋਏ ਅਖੰਡ ਪਾਠ ਦੇ ਭੋਗ ‘ਤੇ ਸੰਤ ਹਰੀ ਸਿੰਘ ਕਥਾ ਕਰਨ ਆਏ। ਉਨ੍ਹਾਂ ਨੇ ਸਿੱਖੀ ਵਿਚ ਕਕਾਰਾਂ ਦੀ ਮਹਾਨਤਾ ਦਾ ਵਿਸ਼ਾ ਛੋਹਿਆ। ਕੇਸਾਂ ਬਾਰੇ ਬੋਲਦਿਆਂ ਉਨ੍ਹਾਂ ਭਾਈ ਤਾਰੂ ਸਿੰਘ ਦੀ ਖੋਪੜੀ ਲਹਿਣ ਵਾਲਾ ਲਹੂ-ਭਿੱਜਾ ਬਿਰਤਾਂਤ ਸੁਣਾਇਆ। ਵੱਖ ਵੱਖ ਗ੍ਰੰਥਾਂ ਵਿਚੋਂ ਹਵਾਲਾ-ਤੁਕਾਂ ਬੋਲਦਿਆਂ ਉਨ੍ਹਾਂ ਪੰਡਾਲ ਵਿਚ ਐਹੋ ਜਿਹਾ ਮਾਹੌਲ ਸਿਰਜ ਦਿੱਤਾ ਕਿ ਕਈ ਸ੍ਰੋਤਿਆਂ ਦੀਆਂ ਅੱਖਾਂ ਛਲਕ ਪਈਆਂ! ਅੰਮ੍ਰਿਤ ਛਕਣ ਦੀ ਪ੍ਰੇਰਨਾ ਦੇ ਕੇ ਕਥਾ ਸਮਾਪਤੀ ਤੋਂ ਬਾਅਦ ਜਦ ਉਹ ਪੰਗਤ ਵਿਚ ਬੈਠੇ ਪ੍ਰਸ਼ਾਦਾ ਛਕ ਰਹੇ ਸਨ ਤਦ ਲਾਸਾਨੀ ਸ਼ਹਾਦਤ ਵਾਲਾ ਇਤਿਹਾਸ ਸੁਣ ਕੇ ਪਸੀਜੇ ਪਏ ਸਾਡੇ ਭਾਈਆ ਜੀ ਨੇ ਉਨ੍ਹਾਂ ਦੀ ਭਰਵੀਂ ਸ਼ਲਾਘਾ ਕਰਦਿਆਂ ਕਿਹਾ ਕਿ ਬਾਬਾ ਜੀ ਤੁਸੀਂ ਹਮੇਸ਼ਾ ਹੀ ਗੁਰਮੀਤ, ਗੁਰ-ਇਤਿਹਾਸ ਦੀ ਕਥਾ ਸੁਣਾਉਂਦੇ ਹੋ ਅਤੇ ਸੰਗਤਾਂ ਨੂੰ ਅੰਮ੍ਰਿਤ ਛਕਣ ਦੀ ਪ੍ਰੇਰਨਾ ਕਰਦੇ ਹੋ ਪਰ ਅਸਮਾਨ ਪੁਰੀਏ ਸੰਤ ਜੀ ਗੁਰਮਤਿ ਦੀ ਥੋੜ੍ਹੀ ਬਹੁਤੀ ਪੁਰੀਏ ਸੰਤ ਜੀ ਗੁਰਮਤਿ ਦੀ ਥੋੜ੍ਹੀ ਬਹੁਤੀ ਗੱਲ ਸੁਣਾ ਕੇ, ਰਮਾਇਣ ਅਤੇ ਮਹਾਂ ਭਾਰਤ ਹੀ ਛੇੜ ਲੈਂਦੇ ਹਨ ਹਮੇਸ਼ਾ....! ਸੰਤ ਹੀਰ ਸਿੰਘ ਹੁਣੀਂ ਭਾਵੇਂ ਜ਼ਰਾ ਗੁੱਸੇ ਖੋਰੇ ਸੁਭਾਅ ਵਾਲੇ ਸਨ, ਪਰ ਸਾਡੇ ਭਾਈਆ ਜੀ ਦੇ ਮੂੰਹੋਂ ਇੰਨੀ ਕੁ ਗੱਲ ਸੁਣ ਕੇ ਉਨ੍ਹਾਂ ਦੇ ਹੱਥ ਫੜਦਿਆਂ ਕਹਿੰਦੇ “ਗਿਆਨੀ ਜੀ, ਉਹ ਜਿੰਨੀ ਕੁ ਗੁਰਮਤਿ ਦੀ ਗੱਲ ਕਰਦੇ ਹੁੰਦੇ ਨੇ, ਓਨੀ ਕੁ ਪੱਲੇ ਬੰਨ੍ਹ ਲਿਆ ਕਰੋ-ਬਾਕੀ ਦੀ ਉੱਥੇ ਛੱਡ ਦਿਆ ਕਰੋ ਭਾਈ।” ਇਹ ਲਿਖਤ, ਆਪੋ ਵਿਚੀਂ ਲੜਦੇ-ਭਿੜਦੇ ਤੇ ਖਹਿੰਦੇ ਪ੍ਰਚਾਰਕਾਂ ਪ੍ਰਤੀ ਪੱਤ੍ਰਿਕਾ ਹੀ ਸਮਝਣ ਦੀ ਕ੍ਰਿਪਾਲਤਾ ਕੀਤੀ ਜਾਵੇ। ਅਸੀਂ ਸਾਰੇ ਥੱਕਦੇ ਹਾਂ, ਪਰ ਸਾਡੇ ਵਿਚੋਂ ਕਈ ਐਸੇ ਵੀ ਹਨ, ਜੋ ਹਰ ਵੇਲ ਹੀ ਥੱਕੇ ਰਹਿੰਦੇ ਹਨ। ਥੋੜ੍ਹਾ ਜਿਹਾ ਕੰਮ ਕਰਕੇ ਵੀ ਕਹਿੰਦੇ ਰਹਿੰਦੇ ਹਨ ਅੱਜ ਮੈਂ ਬੜਾ ਥੱਕ ਗਿਆ ਹਾਂ। ਕੁਝ ਪਿਆਰੇ ਸੱਜਣ ਐਸੇ ਵੀ ਹਨ, ਜੋ ਕਦੇ-ਕਦਾਈਂ ਹੀ ਕਹਿੰਦੇ ਹਨ ਕਿ ਮੈਂ ਅੱਜ ਥੱਕ ਗਿਆ ਹਾਂ। ਅੰਮ੍ਰਿਤਸਰ ਵਿਖੇ ਰਹਿੰਦੇ ਇਕ ਸਿੱਖ ਵਿਦਵਾਨ ਸਾਹਿਬ ਨੇ ਬੜੀ ਹੀ ਪਿਆਰੀ ਗੱਲ ਸੁਣਾਈ। ਕਹਿੰਦੇ ਮੈਂ ਅੱਜ ਤੱਕ ਕਦੇ ਵੀ ਥਕਾਵਟ ਮਹਿਸੂਸ ਨਹੀਂ ਕੀਤੀ, ਕਿਉਂਕਿ ਅੱਜ ਤੱਕ ਕਦੇ ਵੀ ਇਹ ਨਹੀਂ ਕਿਹਾ ਕਿ ਮੈਂ ਥੱਕ ਗਿਆ ਹਾਂ। ਜੋ ਕਹਿੰਦਾ ਹੈ ਉਹ ਵਧੇਰੇ ਥੱਕਦਾ ਹੈ। ਆਪ ਜੀ ਨੂੰ ਜੇ ਕੋਈ ਕਹੇ ਕਿ ਤੁਸੀਂ ਰਿਟਾਇਰ ਹੋ ਗਏ ਹੋ, ਤਾਂ ਕਹਿੰਦੇ “ਮੈਂ ਤਾਂ ਅੱਜ ਤੱਕ ਥੱਕਿਆ ਹੀ ਨਹੀਂ, ਤਾਂ ਫਿਰ ਰਿਟਾਇਰ ਕਿਵੇਂ ਹੋ ਗਿਆ।” ਗੁਰਸਿੱਖਾਂ ਦੀ ਚੜ੍ਹਦੀ ਕਲਾ ਐਸੀ ਹੁੰਦੀ ਹੈ... ਕਾਸ਼ ਅਸੀਂ ਵੀ ਸਦਾ ਹਸੂੰ-ਹਸੂੰ ਅਤੇ ਚੜ੍ਹਦੀਆਂ ਕਲਾ ਦੇ ਸੁਭਾਅ ਵਾਲੇ ਬਣ ਜਾਈਏ, ਤਾਂ ਗੁਰਸਿੱਖੀ ਦੀ ਖ਼ੁਸ਼ਬੋ ਚਾਰੇ ਪਾਸੇ ਪਸਰ ਜਾਏਗੀ... ਕੰਮ ਕਰਨ ਨਾਲ ਏਨੀ ਥਕਾਵਟ ਨਹੀਂ ਹੁੰਦੀ, ਜਿੰਨੀ ਕੰਮ ਦੀ ਚਿੰਤਾ ਕਰਨ ਨਾਲ ਹੁੰਦੀ ਹੈ। ਪਰ ਪਿਆਰਿਓ, ਸਾਨੂੰ ਤਾਂ ਹੁਕਮ ਹੈ- “ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ।।” ਭਾਵ ਮਨ ਤੂੰ ਕਿਉਂ ਚਿੰਤਾ ਕਰਦਾ ਹੈਂ, ਜਿਸ ਕੰਮ ਵਿਚ ਵਾਹਿਗੁਰੂ ਆਪ ਹੈ, ਉਸ ਲਈ ਚਿੰਤਾ ਕਾਹਦੀ? ਚਿੰਤਾ ਛੱਡ, ਚਿੰਤਨ ਕਰੀਏ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat