MSN - Typing
Time left : XX : XX
Punjabi Typing Paragraph
ਦੁਨੀਆਂ ਦੀ ਸਭ ਤੋਂ ਮਕਬੂਲ ਖੇਡ ਦਾ ਸਭ ਤੋਂ ਵੱਡਾ ਮੁਕਾਬਲਾ ਭਾਵ ਫੁੱਟਬਾਲ ਦਾ ਫ਼ੀਫ਼ਾ ਵਿਸ਼ਵ ਕੱਪ ਸ਼ੁਰੂ ਹੋਣ ਲਈ ਤਿਆਰ ਹੈ। ਰੂਸ ਵਿੱਚ 14 ਜੂਨ ਤੋਂ ਲੈ ਕੇ 15 ਜੁਲਾਈ ਤੱਕ ਫੁੱਟਬਾਲ ਦਾ ਬੋਲਬਾਲਾ ਰਹੇਗਾ ਅਤੇ ਇਸੇ ਤਰ੍ਹਾਂ ਹੀ ਹੋਵੇਗਾ ਸਾਰੀ ਦੁਨੀਆਂ ਵਿੱਚ ਵੀ। ਰੂਸ ਪਹਿਲੀ ਵਾਰ ਫੁੱਟਬਾਲ ਵਿਸ਼ਵ ਕੱਪ ਦਾ ਆਯੋਜਨ ਕਰ ਰਿਹਾ ਹੈ। ਪਹਿਲਾ ਮੈਚ 14 ਜੂਨ ਨੂੰ ਮੇਜ਼ਬਾਨ ਰੂਸ ਅਤੇ ਸਾਊਦੀ ਅਰਬ ਵਿਚਾਲੇ ਖੇਡਿਆ ਜਾਵੇਗਾ। ਫਾਈਨਲ 15 ਜੁਲਾਈ ਨੂੰ ਖੇਡਿਆ ਜਾਵੇਗਾ। 32 ਟੀਮਾਂ ਵਾਲੇ ਵਿਸ਼ਵ ਕੱਪ ਲਈ ਰੂਸ ਨੂੰ ਮੇਜ਼ਬਾਨ ਹੋਣ ਦੇ ਨਾਤੇ ਸਿੱਧਾ ਦਾਖਲਾ ਮਿਲਿਆ ਹੈ, ਜਦਕਿ ਬਾਕੀ ਬਚੇ 31 ਸਥਾਨਾਂ ਲਈ ਕੁਆਲੀਫ਼ਾਇੰਗ ਗੇੜ ਤਹਿਤ ਦੁਨੀਆਂ ਦੇ ਕੁੱਲ 210 ਦੇਸ਼ਾਂ ਨੇ 872 ਮੈਚਾਂ ਜ਼ਰੀਏ ਖ਼ੂਬ ਜ਼ੋਰ ਅਜ਼ਮਾਈ ਕੀਤੀ। ਇਸ ਦੌਰਾਨ ਕੁੱਲ 2,454 ਗੋਲ ਹੋਏ। ਵਿਸ਼ਵ ਕੱਪ ਲਈ ਲੱਗੀ ਇਸ ਫਸਵੀਂ ਦੌੜ ਵਿੱਚ ਸਭ ਤੋਂ ਪਹਿਲਾਂ ਕੁਆਲੀਫਾਈ ਕੀਤਾ ਸੀ ਬ੍ਰਜ਼ੀਲ ਨੇ। ਪੰਜ ਵਾਰ ਦੇ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਦੇ ਮਹਾਂਦੀਪ ਦੱਖਣੀ ਅਮਰੀਕਾ ਵਿੱਚੋਂ ਅਰਜਨਟੀਨਾ, ਯੁਰੂਗੁਆਏ, ਕੋਲੰਬੀਆ ਅਤੇ ਪੇਰੂ ਫ਼ੀਫ਼ਾ ਵਿਸ਼ਵ ਕੱਪ ਤੱਕ ਪਹੁੰਚ ਗਏ ਹਨ। ਓਧਰ ਯੂਰਪੀ ਦੇਸ਼ਾਂ ਦੀ ਦੌੜ ਵੇਖੀਏ ਤਾਂ ਮੌਜੂਦਾ ਵਿਸ਼ਵ ਕੱਪ ਜੇਤੂ ਜਰਮਨੀ, ਯੂਰਪ ਚੈਂਪੀਅਨ ਪੁਰਤਗਾਲ, ਸਪੇਨ, ਫਰਾਂਸ, ਇੰਗ ਲੈਂਡ, ਸਰਬੀਆ, ਪੋ ਲੈਂਡ, ਆਈਸ ਲੈਂਡ ਅਤੇ ਬੈਲਜ਼ੀਅਮ ਨੇ ਆਪੋ ਆਪਣੇ ਗਰੁੱਪ ਜਿੱਤ ਕੇ ਸਿੱਧਾ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ, ਜਦਕਿ ਡੈਨਮਾਰਕ, ਸਵੀਡਨ, ਸਵਿਟਜ਼ਰਲੈਂਡ ਅਤੇ ਕ੍ਰੋਏਸ਼ੀਆ ਨੇ ਦੂਜਾ ਗੇੜ ਯਾਨੀ ਪਲੇਆਫ਼ ਖੇਡਣ ਤੋਂ ਬਾਅਦ ਵਿਸ਼ਵ ਕੱਪ ਦੀ ਟਿਕਟ ਕਟਾਈ ਹੈ। ਇਸ ਦੌਰਾਨ ਸਾਬਕਾ ਵਿਸ਼ਵ ਕੱਪ ਜੇਤੂ ਇਟਲੀ ਅਤੇ ਇੱਕ ਹੋਰ ਰਵਾਇਤੀ ਤਾਕਤਵਾਰ ਫੁੱਟਬਾਲ ਟੀਮ ਹਾਲੈਂਡ ਵਿਸ਼ਵ ਕੱਪ ਤੋਂ ਵਾਂਝੇ ਰਹਿ ਗਏ। ਇਟਲੀ ਨੂੰ ਪਲੇਆਫ਼ ਵਿਚ ਸਵੀਡਨ ਨੇ ਪਛਾੜ ਦਿੱਤਾ, ਜਦਕਿ ਹਾਲੈਂਡ ਦੀ ਟੀਮ ਆਪਣੇ ਗਰੁੱਪ ਤੋਂ ਵੀ ਅੱਗੇ ਨਹੀਂ ਸੀ ਵਧ ਸਕੀ। ਇਨ੍ਹਾਂ ਦੋਹਾਂ ਵੱਡੀਆਂ ਟੀਮਾਂ ਦੀ ਫ਼ੀਫ਼ਾ ਵਿਸ਼ਵ ਕੱਪ ਵਿੱਚ ਕਮੀ ਰੜਕੇਗੀ। ਇਸ ਤੋਂ ਇਲਾਵਾ ਆਇਰਲੈਂਡ, ਚੈੱਕ ਰਿਪਬਲਿਕ, ਗ੍ਰੀਸ, ਯੂਕ੍ਰੇਨ ਅਤੇ ਤੁਰਕੀ ਵਰਗੇ ਦੇਸ਼ ਵੀ ਵਿਸ਼ਵ ਕੱਪ ਤੋਂ ਬਾਹਰ ਰਹਿ ਗਏ ਹਨ। ਸਾਡੇ ਯਾਨੀ ਏਸ਼ੀਆਈ ਖਿੱਤੇ ਵਿੱਚੋਂ ਇਰਾਨ ਤੋਂ ਇਲਾਵਾ, ਦੱਖਣੀ ਕੋਰੀਆਂ, ਜਪਾਨ ਅਤੇ ਸਾਊਦੀ ਅਰਬ ਨੇ ਸ਼ੁਰੂ ਦੀ ਮਜਬੂਤ ਸਥਿਤੀ ਸਦਕਾ ਵਿਸ਼ਵ ਕੱਪ ਖੇਡਣ ਲਈ ਪਹਿਲਾਂ ਹੀ ਥਾਂ ਪੱਕੀ ਕਰ ਲਈ ਸੀ, ਜਦਕਿ ਆਸਟ੍ਰੇਲੀਆ ਨੇ ਸੀਰੀਆ ਨੂੰ ਪਲੇਆਫ਼ ਵਿੱਚ ਹਰਾ ਕੇ ਕੁਆਲੀਫਾਈ ਕੀਤਾ ਹੈ। ਅਫਰੀਕਨ ਦੇਸ਼ ਵਿਸ਼ਵ ਕੱਪ ਦਾ ਅਹਿਮ ਹਿੱਸਾ ਹੁੰਦੇ ਹਨ ਅਤੇ ਇਸ ਮਹਾਂਦੀਪ ਤੋਂ ਟਿਊਨੀਸ਼ਿਆ, ਮੋਰਾਕੋ, ਨਾਈਜੀਰੀਆ, ਮੇਨੇਗਲ ਅਤੇ ਇਜੀਪਟ (ਮਿਸਰ) ਵਿਸ਼ਵ ਕੱਪ ਤੱਕ ਪਹੁੰਚ ਗਏ ਹਨ। ਸੇਨੇਗਲ ਨੇ ਦੱਖਣੀ ਅਫ਼ਰੀਕਾ ਨੂੰ 2-0 ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਜਗ੍ਹਾਂ ਪੱਕੀ ਕੀਤੀ। ਸੇਨੇਗਲ ਦੇਸ਼ ਨੇ ਇਸ ਤੋਂ ਪਹਿਲਾਂ ਸਿਰਫ ਇੱਕ ਵਾਰ 2002 ਵਿੱਚ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ ਸੀ ਅਤੇ ਓਦੋਂ ਇਹ ਟੀਮ ਸਭ ਨੂੰ ਹੈਰਾਨ ਕਰਦੇ ਹੋਏ ਕਾਫੀ ਅੱਗੇ ਤੱਕ ਪਹੁੰਚ ਗਈ ਸੀ। ‘ਐਟਲਸ ਲਾਇੰਸ’ ਦੇ ਨਾਂਅ ਤੋਂ ਜਾਣੀ ਜਾਂਦੀ ਮੋਰਾਕੋ ਟੀਮ ਨੇ 1998 ਦੇ ਬਾਅਦ ਪਹਿਲੀ ਵਾਰ ਵਿਸ਼ਵ ਕੱਪ ਲਈ ਕੁਆਲੀਫਾਈ ਕੀਤਾ। ‘ਕੋਨਕਾਕਾਫ਼’ ਸਮੂਹ ਯਾਨੀ ਟਾਪੂ ਦੇਸ਼ਾਂ ਦੇ ਗਰੁੱਪ ਵਿੱਚੋਂ ਮੈਕਸੀਕੋ, ਕੋਸਟਾਰੀਕਾ ਅਤੇ ਪਨਾਮਾ ਨੇ ਸਫਲਤਾ ਹਾਸਲ ਕੀਤੀ ਹੈ। ਛੋਟੇ ਜਿਹੇ ਦੇਸ਼ ਪਨਾਮਾ ਦੀ ਟੀਮ ਪਹਿਲੀ ਵਾਰ ਵਿਸ਼ਵ ਕੱਪ ਤੱਕ ਅੱਪੜੀ ਹੈ, ਜਦਕਿ ਦੁਨੀਆ ਦੀ ਮਹਾਂਸ਼ਕਤੀ ਮੰਨੇ ਜਾਂਦੇ ਅਮਰੀਕਾ ਦੀ ਟੀਮ ਪਨਾਮਾ ਤੋਂ ਪਿੱਛੇ ਕੱਪ ਤੱਕ ਨਹੀਂ ਪਹੁੰਚ ਸਕੀ। ਇਸ ਵਿਸ਼ਵ ਕੱਪ ਦੌਰਾਨ ਯੂਰਪੀ ਦੇਸ਼ ਬੈਲਜ਼ੀਅਮ ਦੀ ਟੀਮ ਛੁਪਿਆ ਰੁਸਤਮ ਸਾਬਤ ਹੋ ਸਕਦੀ ਹੈ, ਜਿਸ ਕੋਲ ਚੋਟੀ ਦੇ ਕਲੱਬਾਂ ਵਿੱਚ ਖੇਡ ਰਹੇ ਖਿਡਾਰੀ ਮੌਜੂਦ ਹਨ। ਇੰਗਲੈਂਡ ਦੀ ਤਿਆਰੀ ਇਹੋ ਜਿਹੀ ਹੈ ਕਿ ਉਨ੍ਹਾਂ ਟੋਟੇਨਹੇਮ ਹੌਟਸਪਰ ਕਲੱਖ ਦੇ ਸਟ੍ਰਾਈਕਰ ਹੈਰੀ ਕੇਨ ਨੂੰ ਵਿਸ਼ਵ ਕੱਪ ਲਈ ਇੰਗਲੈਂਡ ਫੁੱਟਬਾਲ ਟੀਮ ਦਾ ਕਪਤਾਨ ਚੁਣਿਆ ਹੈ। ਟੀਮ ਮੈਨੇਜਰ ਗੈਰੇਥ ਸਾਊਥਗੇਟ ਨੇ ਖੁਦ 24 ਸਾਲਾਂ ਨੌਜਵਾਨ ਖਿਡਾਰੀ ਕੇਨ ਨੂੰ ਕਪਤਾਨ ਚੁਣਿਆ ਹੈ, ਕਿਉਂਕਿ ਉਨ੍ਹਾਂ ਮੁਤਾਬਕ ਹੈਰੀ ਇੰਗਲੈਂਡ ਦਾ ਬੇਹਤਰੀਨ ਖਿਡਾਰੀ ਹੈ।
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat