MSN - Typing
Time left : XX : XX
Punjabi Typing Paragraph
ਮਨੁੱਖ ਅੰਦਰ ਅਨੇਕਾਂ ਸ਼ਕਤੀਆਂ ਦੇ ਭੰਡਾਰ ਹਨ। ਆਤਮ ਵਿਸ਼ਵਾਸ਼ ਅਜਿਹੀ ਮਹਾਂ ਸ਼ਕਤੀ ਹੈ ਜੋ ਮੰਜਿਲ ਦੇ ਰਾਹ ਦੀਆਂ ਔਕੜਾਂ ਨਸ਼ਟ ਕਰਕੇ ਸਫਲਤਾ ਦਾ ਰਾਹ ਦਿਖਾਉਂਦੀ ਹੈ। ਆਤਮ ਵਿਸ਼ਵਾਸ ਸਫਲਤਾ ਦੇ ਉਸ ਕਿਲੇ ਦਾ ਮਜ਼ਬੂਤ ਨੀਂਹ ਪੱਥਰ ਹੈ ਜੋ ਅਡਿੱਗ ਹੈ। ਇਬਰਾਹਿਮ ਲਿੰਕਨ ਦਾ ਜਨਮ ਗਰੀਬੀ ਵਿਚ ਹੋਇਆ ਉਹ ਬੜੇ ਮਿਹਨਤੀ ਤੇ ਆਤਮ ਵਿਸ਼ਵਾਸੀ ਸਨ, ਦਿਨ ਰਾਤ ਮਿਹਨਤ ਕਰਦੇ ਇਥੋਂ ਤਕ ਕੇ ਕਿਸੇ ਤੋਂ ਆਪਣੀ ਪੜਾਈ ਲਈ ਲਿਆਂਦੀ ਕਿਤਾਬ ਮੀਂਹ ਦੇ ਪਾਣੀ ਨਾਲ ਭਿੱਜ ਗਈ ਉਹਨਾਂ ਨੇ ਲੋਕਾਂ ਦੇ ਖੇਤਾਂ ਵਿਚ ਖੂਬ ਕੰਮ ਕੀਤਾ ਆਪਣੀ ਦਿ੍ੜਤਾ ਅਤੇ ਆਤਮ ਵਿਸ਼ਵਾਸ਼ ਸਦਕਾ ਅੰਤ ਵਿਚ ਅਮਰੀਕਾ ਦੇ ਰਾਸ਼ਟਰਪਤੀ ਬਣੇ। ਗੱਲ ਉਦਮ ਅਤੇ ਅਟੁਟ ਵਿਸ਼ਵਾਸ ਤੇ ਕੇ ਮੁਕਦੀ ਹੈ। ਸਾਡੇ ਅੰਦਰ ਸੁੱਤੀਆਂ ਹੋਈਆਂ ਆਤਮਿਕ ਸ਼ਕਤੀਆਂ ਜਾਗਿ੍ਤ ਹੋ ਕੇ ਜੀਵਨ ਪੱਧਰ ਉੱਚਾ ਬਣਾਉਦੀਆਂ ਹਨ। ਘੋਰ ਸੰਕਟ ਮੁਸੀਬਤਾਂ ਵਿਚ ਜਿਸਨੇ ਆਪਣੀ ਅੰਦਰੂਨੀ ਸ਼ਕਤੀ ਨੂੰ ਜਗਾ ਲਿਆ ਆਪਣੇ ਆਪ ਨੂੰ ਲੱਭ ਲਿਆ ਉਸਨੇ ਮੁਸੀਬਤਾਂ ਤੇ ਜਿੱਤ ਪ੍ਰਾਪਤ ਕਰ ਲਈ। ਇਹ ਸਭ ਸਰੀਰਕ ਢਾਂਚੇ ਦੀ ਤਾਕਤ ਨਾਲ ਨਹੀਂ ਬਲਕਿ ਆਤਮ ਵਿਸ਼ਵਾਸ ਦੁਆਰਾ ਆਤਮ ਬਲ ਦੀ ਸ਼ਕਤੀ ਨਾਲ ਸੰਭਵ ਹੁੰਦਾ ਹੈ। ਆਤਮ ਵਿਸ਼ਵਾਸ ਹੀ ਆਤਮ ਬਲ ਨੂੰ ਪਰਗਟ ਕਰਦਾ ਹੈ। ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਮਨੋਂ ਵਿਚਾਰ ਨਾਲ ਸੋਚਿਆ ਜਾਂਦਾ ਹੈ। ਕਾਰਜ ਦੇ ਉਦੇਸ਼ ਦੀ ਪ੍ਰਾਪਤੀ ਲਈ ਦਿ੍ੜ ਇਰਾਦਾ ਕਰਕੇ ਸੰਘਰਸ਼ ਨਾਲ ਜੂਝਦਾ ਹੋਇਆ ਵਿਅਕਤੀ ਆਪਣੀ ਮੰਜਿਲ ਵੱਲ ਵਧੇ ਆਸ਼ਾਵਾਦੀ ਅਖਵਾਉਂਦਾ ਹੈ। ਸਾਨੂੰ ਉਸਦੇ ਆਤਮ ਵਿਸ਼ਵਾਸ ਦੀ ਤਾਰੀਫ ਕਰਨੀ ਚਾਹੀਦੀ ਹੈ। ਪ੍ਰਸੰਸਾ ਵਿਅਕਤੀ ਵਿਚ ਊਰਜਾ ਦਾ ਕੰਮ ਕਰਦੀ ਹੈ। ਜਿਸ ਵਿਅਕਤੀ ਦੇ ਰਾਹ ਵੀ ਸਾਫ ਹੋਣ ਉਸ ਉਪਰ ਚੱਲਣ ਦਾ ਹੀਆ ਨਾ ਕਰੇ ਆਪਣੇ ਆਪ ਨੂੰ ਯੋਗ ਨਾ ਸਮਝ ਕੇ ਦੁਰਬਲ ਵਿਚਾਰਾਂ ਦੁਆਰਾ ਸ਼ੋਕ ਪਰਗਟ ਕਰੇ ਕਿ ਮੈਂ ਅੱਗੇ ਵਧਾ ਜਾਂ ਨਾ ਵਧਾ ਭੈਭੀਤ ਹੋ ਕਿ ਦੁਵਿਧਾ ਵਿਚ ਭਟਕਦਾ ਰਹਿੰਦਾ ਹੈ, ਹੱਥ ਵਿਚ ਅਵਸਰ ਹੁੰਦਿਆਂ ਵੀ ਗਵਾ ਬਹਿੰਦਾ ਹੈ। ਉਸ ਵਿਅਕਤੀ ਦੇ ਹੱਥ ਨਿਰਾਸ਼ਾ ਹੀ ਲਗਦੀ ਹੈ। ਆਤਮ ਵਿਸ਼ਵਾਸ ਨਾਲ ਸਫਲਤਾ ਦੀ ਪੌੜੀ ਚੜਨ ਲੱਗਿਆ ਆਪਣੀ ਕਾਰਜ ਕੁਸ਼ਲਤਾ ਅਤੇ ਯੋਗਤਾ ਨਾਲ ਅੱਗੇ ਵਧ ਕੇ ਉਨਤੀ ਦੀ ਸਿਖਰ ਤੇ ਪਹੁੰਚਣਾ ਲਗਭਗ ਸੰਭਵ ਹੁੰਦਾ ਹੈ। ਸਭ ਤੋਂ ਪਹਿਲਾਂ ਕਿਸੇ ਕਾਰਜ ਜਾਂ ਵਸਤੂ ਨੂੰ ਮਨ ਚਿਤਰਦਾ ਹੈ,ਚਿਤਰਦਾ ਉਹੀ ਹੈ ਜਿਸ ਦਾ ਹੋਣਾ ਸੰਭਵ ਹੁੰਦਾ ਹੈ ਆਸਮਾਨੋਂ ਤਾਰੇ ਤੋੜਨ ਹਥੇਲੀ ਤੇ ਪਹਾੜ ਨੂੰ ਚੁਕਣ ਦਾ ਚਿਤਰ ਕਦੇ ਨਹੀਂ ਚਿਤਰਦਾ,ਪਰੰਤੂ ਪਹਾੜ ਦੀ ਸਿਖਰ ਤੇ ਪਹੁੰਚਣ ਦਾ ਚਿਤਰ ਚਿਤਵ ਕੇ ਆਤਮ ਵਿਸ਼ਵਾਸ਼ ਨਾਲ ਵਿਅਕਤੀ ਮੰਜਿਲ ਤੇ ਪਹੁੰਚ ਜਾਂਦਾ ਹੈ। ਸਰੀਰਕ ਬਲ ਨਾਲੋਂ ਜਿਆਦਾ ਆਤਮ ਬਲ ਦਾ ਹੋਣਾ ਜ਼ਰੂਰੀ ਹੈ। ਪੰਛੀ ਖੰਭਾਂ ਦੇ ਜਰੀਏ ਲਬਰੇਜ਼ ਹੌਂਸਲੇ ਅਤੇ ਆਤਮ ਵਿਸ਼ਵਾਸ ਨਾਲ ਉਡਾਰੀਆਂ ਮਾਰਦੇ ਹਨ। ਸਾਬਕਾ ਕੇਂਦਰੀ ਮੰਤਰੀ ਸਵ. ਰਾਜੇਸ਼ ਪਾਇਲਟ ਜੀ ਦਾ ਬਚਪਨ ਗੁਰਬਤ ਭਰੀ ਜਿੰਦਗੀ ਵਿਚ ਗੁਜਰਿਆ। ਆਪ ਬੜੇ ਆਤਮ ਵਿਸ਼ਵਾਸੀ ਤੇ ਦਿ੍ੜ ਇਰਾਦੇ ਵਾਲੇ ਇਨਸਾਨ ਸਨ। ਬੜੇ ਆਤਮ ਵਿਸ਼ਵਾਸ ਨਾਲ ਪੜ੍ਹਦੇ ਅਤੇ ਪੜ੍ਹਾਈ ਵਿਚ ਅੱਵਲ ਰਹਿੰਦੇ। ਜਦੋਂ ਉਹ ਅਸਮਾਨ ਵਿਚ ਹਵਾਈ ਜਹਾਜ ਉਡਦੇ ਦੇਖਦੇ ਤਾਂ ਉਹਨਾਂ ਦੀ ਇੱਛਾ ਵੀ ਪਾਇਲਟ ਬਣ ਕਿ ਅਸਮਾਨ ਵਿਚ ਉਡਾਰੀਆਂ ਮਾਰਨ ਦੀ ਸੀ। ਆਪਣੀ ਮਿਹਨਤ ਤੇ ਆਤਮ ਵਿਸ਼ਵਾਸ ਦੇ ਬਲਬੂਤੇ ਪਾਇਲਟ ਦੀ ਡਿਗਰੀ ਪਾਸ ਕਰਕੇ ਪਾਇਲਟ ਬਣ ਗਏ। ਸ਼ੁਰੂ ਤੋਂ ਹੀ ਉਹਨਾਂ ਦੇ ਮਨ ਵਿਚ ਚਿਤਰ ਪਾਇਲਟ ਬਣਨ ਦੀ ਸੀ ਜੋ ਉਨਾਂ ਨੇ ਸਾਕਾਰ ਕੀਤਾ। ਮਨੋਂ ਵਿਚਾਰ ਤੋਂ ਬਾਦ ਹੀ ਯਤਨ ਆਰੰਭ ਹੁੰਦਾ ਹੈ। ਜਿਸ ਦੀ ਅਸੀਂ ਇੱਛਾ ਰੱਖਦੇ ਹਾਂ ਉਹ ਸਾਡੀ ਮਿਹਨਤ ਦੇ ਗਰਭ ਵਿਚ ਛੁਪੀ ਹੁੰਦੀ ਹੈ, ਜਿਸਨੂੰ ਅਸੀਂ ਲਗਨ ਅਤੇ ਆਤਮ ਵਿਸ਼ਵਾਸ ਦੁਆਰਾ ਹੀ ਪ੍ਰਾਪਤ ਕਰ ਸਕਦੇ ਹਾਂ। ਜੇਕਰ ਅਸੀਂ ਆਪਣੀ ਯੋਗਤਾ ਅਤੇ ਸ਼ਖਸ਼ੀਅਤ ਦਾ ਪ੍ਰਭਾਵ ਲੋਕਾਂ ਤੇ ਪਾਉਣਾ ਚਾਹੁੰਦੇ ਹਾਂ ਤਾਂ ਯੋਗਤਾ ਤੇ ਸ਼ਖਸ਼ੀਅਤ ਦੇ ਗੁਣ ਪਹਿਲਾਂ ਆਪਣੇ ਅੰਦਰ ਪੈਦਾ ਕਰਕੇ ਆਪਣੀ ਯੋਗਤਾ ਤੇ ਸ਼ਖਸ਼ੀਅਤ ਦਾ ਪ੍ਰਭਾਵ ਦੂਸਰੇ
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat