MSN - Typing
Time left : XX : XX
Punjabi Typing Paragraph
ਕੋਈ ਦਿਨ ਨਹੀਂ ਸੀ ਲੰਘਦਾ, ਜਦੋਂ ਨਸ਼ਿਆਂ ਨਾਲ ਹੁੰਦੀਆਂ ਮੌਤਾਂ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖਿਆਂ ਨਾ ਬਣਦੀਆਂ ਰਹੀਆਂ ਹੋਣ। ਆਖ਼ਰ ਲੋਕਾਂ ਦੇ ਸਬਰ ਦਾ ਪੈਮਾਨਾ ਭਰ ਗਿਆ ਤੇ ਉਹ ਖ਼ੁਦ ਮੈਦਾਨ ਵਿੱਚ ਨਿੱਤਰ ਆਏ। 1 ਜੁਲਾਈ ਤੋਂ 7 ਜੁਲਾਈ ਤੱਕ ਆਪ-ਮੁਹਾਰੇ ਸ਼ੁਰੂ ਹੋਈ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਆਪਣੀ ਸਮਰੱਥਾ ਅਨੁਸਾਰ ਹਿੱਸਾ ਪਾਇਆ। ਇਹ ਮੁਹਿੰਮ ਹਾਲੇ ਵੀ ਜਾਰੀ ਹੈ। ਨਸ਼ਿਆਂ ਵਿਰੁੱਧ ਇਸ ਮੁਹਿੰਮ ਨੇ ਸਰਕਾਰ ਨੂੰ ਵੀ ਜਾਗਣ ਲਈ ਮਜਬੂਰ ਕਰ ਦਿੱਤਾ। ਸਰਕਾਰ ਵੱਲੋਂ ਕੁਝ ਅਹਿਮ ਫ਼ੈਸਲੇ ਲਏ ਗਏ। ਪੰਜਾਬ ਕੈਬਨਿਟ ਵੱਲੋਂ ਤਸਕਰਾਂ ਨੂੰ ਮੌਤ ਦੀ ਸਜ਼ਾ ਦਿੱਤੇ ਜਾਣ ਦਾ ਮਤਾ ਪਾਸ ਕਰਕੇ ਕੇਂਦਰ ਨੂੰ ਮਨਜ਼ੂਰੀ ਲਈ ਭੇਜਿਆ ਗਿਆ। ਆਪਣੇ ਸਭ ਕਰਮਚਾਰੀਆਂ ਦੇ ਡੋਪ ਟੈੱਸਟ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਕੁਝ ਪੁਲਸ ਅਧਿਕਾਰੀਆਂ ਤੇ ਪੁਲਸ ਮੁਲਾਜ਼ਮਾਂ, ਜਿਨ੍ਹਾਂ ਉੱਤੇ ਨਸ਼ਾ ਤਸਕਰਾਂ ਨਾਲ ਮਿਲੇ ਹੋਣ ਦੇ ਦੋਸ਼ ਲੱਗਦੇ ਸਨ, ਨੂੰ ਨੌਕਰੀਆਂ ਤੋਂ ਬਰਖ਼ਾਸਤ ਜਾਂ ਮੁਅੱਤਲ ਕਰਨ ਦੇ ਕਦਮ ਪੁੱਟੇ ਗਏ। ਪੁਲਸ ਮਹਿਕਮੇ ਵੱਲੋਂ ਵੀ ਨਸ਼ਾ ਵੇਚਣ ਵਾਲਿਆਂ ਵਿਰੁੱਧ ਲਾਗਾਤਾਰ ਸਖ਼ਤ ਕਾਰਵਾਈਆਂ ਕੀਤੀਆਂ ਗਈਆਂ ਤੇ ਜਾਰੀ ਹਨ। ਨਸ਼ੇ ਵਿੱਚ ਫਸੇ ਨੌਜਵਾਨਾਂ ਨੂੰ ਇਸ ਦਲਦਲ ਵਿੱਚੋਂ ਕੱਢਣ ਲਈ ਵਲੰਟੀਅਰ ਭਰਤੀ ਕਰ ਕੇ ਸਮਝਾਉ ਮੁਹਿੰਮ ਦੇ ਵੀ ਕੁਝ ਚੰਗੇ ਨਤੀਜੇ ਨਿਕਲ ਰਹੇ ਹਨ। ਇਹਨਾਂ ਸਭ ਸਾਰਥਕ ਕਦਮਾਂ ਦੇ ਬਾਵਜੂਦ ਮਸਲਾ ਬਹੁਤ ਗੰਭੀਰ ਬਣ ਚੁੱਕਾ ਹੈ। ਸਭ ਤੋਂ ਵੱਡਾ ਮੁੱਦਾ ਰਾਜ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੈ। ਅੰਧੇਰੇ ਭਵਿੱਖ ਦੀ ਚਿੰਤਾ ਹੀ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਣ ਦਾ ਵੱਡਾ ਕਾਰਨ ਬਣਦੀ ਹੈ। ਇਸ ਲਈ ਸਰਕਾਰ ਨੂੰ ਇਸ ਸਮੱਸਿਆ ਦੇ ਸਥਾਈ ਹੱਲ ਲਈ ਨੀਤੀਆਂ ਘੜਨੀਆਂ ਚਾਹੀਦਾਂ ਹਨ। ਜਿੰਨਾ ਚਿਰ ਅਸੀਂ ਜਵਾਨੀ ਨੂੰ ਕੰਮ ਨਹੀਂ ਦੇਵਾਂਗੇ, ਉਹਨਾਂ ਨੂੰ ਨਸ਼ਿਆਂ ਵੱਲ ਜਾਣ ਤੋਂ ਕਦੇ ਵੀ ਰੋਕ ਨਹੀਂ ਸਕਾਂਗੇ। ਇਸ ਦੇ ਨਾਲ ਹੀ ਹੁਣ ਤੱਕ ਨਸ਼ਿਆਂ ਦੀ ਲਪੇਟ ਵਿੱਚ ਚੁੱਕੇ ਨੌਜਵਾਨਾਂ ਨੂੰ ਇਸ ਨਰਕ ਵਿੱਚੋਂ ਕੱਢਣ ਲਈ ਇੱਕ ਲੋਕ ਲਹਿਰ ਬਣਾਉਣੀ ਪਵੇਗੀ। ਪੰਜਾਬ ਦੇ ਲੋਕਾਂ ਵੱਲੋਂ ਨਸ਼ਿਆਂ ਵਿਰੁੱਧ ਲੜੀ ਜਾ ਰਹੀ ਇਸ ਜੰਗ ਵਿੱਚ ਨਿਭਾਈ ਜਾ ਰਹੀ ਭੂਮਿਕਾ ਲਈ ਉਹ ਵਧਾਈ ਦੇ ਹੱਕਦਾਰ ਹਨ, ਪਰ ਸਮਾਂ ਹੱਥ ਉੱਤੇ ਹੱਥ ਧਰ ਕੇ ਬੈਠਣ ਦਾ ਨਹੀਂ। ਇਹ ਮੁਹਿੰਮ ਲਗਾਤਾਰ ਜਾਰੀ ਰਹਿਣੀ ਚਾਹੀਦੀ ਹੈ ਅਤੇ ਕੰਮ ਦਾ ਅਧਿਕਾਰ ਇਸ ਦਾ ਕੇਂਦਰ ਬਿੰਦੂ ਹੋਣਾ ਚਾਹੀਦਾ ਹੈ। ਰੁਜ਼ਗਾਰ ਪ੍ਰਾਪਤੀ ਹੀ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਅੰਜਾਮ ਤੱਕ ਪੁਚਾ ਸਕਦੀ ਹੈ। ਇਸ ਲਈ ਹੁਣ ਇਸ ਮੁਹਿੰਮ ਦਾ ਨਾਹਰਾ ਹੋਣਾ ਚਾਹੀਦਾ ਹੈ; ‘ਨਸ਼ਿਆਂ ਨਾਲ ਨਾ ਮਰੋ, ਰੁਜ਼ਗਾਰ ਪ੍ਰਾਪਤੀ ਲਈ ਲੜੋ’!
Gross Speed : Typed Word : Switch languages (Punjabi) from the taskbar. If you get any difficulty click here
Note: Type atleast 276 word to Repeat